ਵਿਆਹ ਤੋਂ ਪਹਿਲਾਂ ਵੈਡਿੰਗ ਡਰੈੱਸ ਨੂੰ ਸਲੈਕਟ ਕਰਦੇ ਸਮੇਂ ਅਸੀਂ ਜਿੰਨਾ ਸਮਾਂ ਖਰਚ ਕਰਦੇ ਹਾਂ, ਸ਼ਾਇਦ ਹੀ ਵਿਆਹ ਹੋਣ ਤੋਂ ਬਾਅਦ ਕੋਈ ਆਪਣੇ ਇਸ ਖਾਸ ਦਿਨ ਦੀ ਯਾਦਗਾਰ ਨਿਸ਼ਾਨੀ ਨੂੰ ਸੰਭਾਲ ਕੇ ਰੱਖ ਪਾਉਂਦਾ ਹੋਵੇ। ਜੇਕਰ ਤੁਹਾਨੂੰ ਆਪਣੀ ਵੈਡਿੰਗ ਡਰੈੱਸ ਨਾਲ ਬਹੁਤ ਲਗਾਅ ਹੈ ਅਤੇ ਉਸ ਨੂੰ ਹਮੇਸ਼ਾ ਲਈ ਸੰਭਾਲ ਕੇ ਰੱਖਣਾ ਚਾਹੁੰਦੇ ਹੋ ਤਾਂ ਫੈਸ਼ਨ ਐਕਸਪਰਟ ਦੇ ਇਨ੍ਹਾਂ ਸੁਝਾਵਾਂ 'ਤੇ ਪਾਓ ਇਕ ਨਜ਼ਰ।
—ਆਪਣੇ ਵਿਆਹ ਦੇ ਜੋੜੇ ਨੂੰ ਅਜਿਹੀ ਥਾਂ 'ਤੇ ਕਦੇ ਨਾ ਰੱਖੋ ਜਿਥੇ ਨਮੀ ਰਹਿੰਦੀ ਹੋਵੇ।
—ਇਸ ਨੂੰ ਰੋਸ਼ਨੀ ਤੋਂ ਬਚਾਉਣ ਲਈ ਮਲਮਲ ਦੇ ਕੱਪੜੇ 'ਚ ਲਪੇਟ ਕੇ ਰੱਖੋ
—ਡਰੈੱਸ ਨੂੰ ਹੈਂਗਰ 'ਚ ਪਾ ਕੇ ਚੰਗੀ ਤਰ੍ਹਾਂ ਨਾਲ ਅਲਮਾਰੀ ਦੇ ਅੰਦਰ ਰੱਖੋ। ਇਸ ਤਰ੍ਹਾਂ ਤੁਸੀਂ ਕੱਪੜਿਆਂ ਦੀ ਲੁੱਕ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹਨ।
—ਕਿਸੇ ਫੰਕਸ਼ਨ 'ਚ ਪਹਿਣਨ ਦੇ ਤੁਰੰਤ ਬਾਅਦ ਇਸ ਨੂੰ ਡਰਾਈ ਕਲੀਨ ਲਈ ਦੇ ਦਿਓ ਤਾਂ ਜੋ ਇਸ 'ਤੇ ਦਾਗ-ਧੱਬੇ ਨਾ ਪੈਣ ਅਤੇ ਉਸ ਦੀ ਰੰਗਤ ਖਰਾਬ ਨਾ ਹੋਵੇ।
—ਸਫਰ ਦੌਰਾਨ ਆਪਣੀ ਡਰੈੱਸ ਦੇ ਡਿਜ਼ਾਈਨਰ ਹਿੱਸਿਆ ਨੂੰ ਐਸਿਡ-ਫ੍ਰੀ ਅਤੇ ਰੰਗ ਨਾ ਛੱਡਣ ਵਾਲੇ ਟਿਸ਼ੂ ਨਾਲ ਕਵਰ ਕਰੋ।
ਬੱਚਿਆਂ ਨੂੰ ਸੁਲਾਉਂਦੇ ਸਮੇਂ ਸਿਰਹਾਣਾ ਲਗਾਉਣਾ ਹੋ ਸਕਦਾ ਹੈ ਖਤਰਨਾਕ
NEXT STORY